Thursday 13 August 2009

***** ਯਾਦ *****

ਬਣ ਪਰਛਾਂਵਾਂ ਰਹਿੰਦੀ,
ਅੱਜ ਵੀ ਤੇਰੀ ਯਾਦ ਵੇ।
ਤੂੰ ਮੇਰਾ ਮੈਂ ਤੇਰੀ ਕਹਿੰਦੀ,
ਅੱਜ ਵੀ ਤੇਰੀ ਯਾਦ ਵੇ।

ਹੁਸਨ ਮੇਰੇ ਦੀ ਸਿਫ਼ਤ ਹੈ ਕਰਦੀ,
ਤੱਕ ਕੇ ਮੇਰੇ ਨੈਣਾ ਨੂੰ।
ਚੜ੍ਹਦੇ ਸੂਰਜ ਵਾਂਗ ਚੜ੍ਹੇਂਦੀ,
ਅੱਜ ਵੀ ਤੇਰੀ ਯਾਦ ਵੇ।


ਸੁਰਖ਼ ਗੁਲਾਬੀ ਗ਼ੱਲਾ ਉੱਤੇ,
ਸੁਰਮਾਂ ਚੋਂ-ਚੋਂ ਪੈਂਦਾ ਹੈ।
ਅੱਥਰੂ ਬਣ-ਬਣ ਮੁੱਖ ਤੋ ਵਹਿੰਦੀ,
ਅੱਜ ਵੀ ਤੇਰੀ ਯਾਦ ਵੇ।


ਸੋਚਣ ਦੀ ਤਨਹਾਈ ਵਿੱਚ ਜੋ,
ਮੱਲਾਂ ਜਿੰਦ ਮੇਰੀ ਮਾਰਦੀ ਏ.
ਇੱਕ ਪਲ ਚੈਨ ਦੇ ਨਾਲ ਨਾ ਬਹਿੰਦੀ,
ਅੱਜ ਵੀ ਤੇਰੀ ਯਾਦ ਵੇ।


ਹਰ ਥਾਂ ਤੇਰੇ ਪੈਣ ਭੁਲੇਖੇ,
ਨਜ਼ਰ ਜਿਧਰ ਵੀ ਜਾਂਦੀ ਏ.
''ਕੰਗ'' ਬਿਨਾਂ ਇੱਕ ਪਲ ਨਾ ਬਹਿੰਦੀ,
ਅੱਜ ਵੀ ਤੇਰੀ ਯਾਦ ਵੇ।


ਅੱਜ ਵੀ ਤੇਰੀ ਯਾਦ ਵੇ।
ਅੱਜ ਵੀ ਤੇਰੀ ਯਾਦ ਵੇ।

No comments:

Post a Comment