Thursday 13 August 2009

*** ਕਿਵੇਂ ਭੁੱਲਾ ***


ਅਕੱਲਾ ਦੇ ਹੋ ਗਏ ਬੰਦ ਦਰਵਾਜ਼ੇ,
ਤੇਰੀ ਯਾਦ ਕਿਵੇਂ ਭੁੱਲਾ ਵੇ?
ਹੋਸ਼ ਕਦੇ ਨਾ ਹੋਸ਼ ਚ ਰਹਿੰਦੀ,
ਤੇਰੀ ਯਾਦ ਕਿਵੇਂ ਭੁੱਲਾ ਵੀ?


ਜਦ ਤਾਂ ਸੁਪਨੇ ਵਿੱਚ ਆਕੇ,
ਮਿਲਦਾ ਹੈ ਗਲ ਵੱਕੜੀ ਪੱਕੇ।
ਹਭ-ਹਭ ਸਭ ਨੂੰ ਦੱਸਦੀ ਫਿਰਦੀ,
ਫੁੱਲਾਂ ਦੇ ਵਾਂਗ ਫੁੱਲਾਂ ਵੀ।
ਤੇਰੀ ਯਾਦ ਕਿਵੇਂ ਭੁੱਲਾ ਵੀ?


ਸਿਲਾ ਤੂੰ ਜੇਕਰ ਪ੍ਰੀਤ ਸੱਚੀ ਦਾ,
ਸਾਜਨਾ ਇਹੀ ਮੈਨੂੰ ਦੇਣਾ ਸੀ.
ਇਸ਼ਕ ਦੇ ਪੇਚੇ ਪਾਉਣ ਵਾਲੀਆਂ,
ਕਰਦੀ ਕਦੇ ਨਾ ਭੁੱਲਾਂ ਵੀ.
ਤੇਰੀ ਯਾਦ ਕਿਵੇਂ ਭੁੱਲਾਂ ਵੀ?


ਆਪਣੇ ਆਪ ਨੂੰ ਸ਼ੀਸ਼ੇ ਦੇ ਵਿੱਚ,
ਜਦ ਵੀ ਚੰਨਾ ਤੱਕਦੀ ਹਾਂ।
ਤਸਵੀਰ ਤੇਰੇ ਦੀਆ ਮੇਰੇ ਨੈਣੀ,
ਤਦੇ ਪੈਂਦੀਆ ਹੁੱਲਾਂ ਵੀ।
ਤੇਰੀ ਯਾਦ ਕਿਵੇਂ ਭੁੱਲਾਂ ਵੀ?


ਤੇਰੇ ਹਿੱਜਰ ਦੇ ਵਿੱਚ ਗੁਆਚੀ,
ਜਦ ਵੀ ਕੱਲੀ ਬਹਿੰਦੀ ਹਾਂ।
ਉਦੋਂ ਰਾਜ ਦੇ ਨੈਣਾ ਵਿੱਚੋਂ,
ਹੰਝੂ ਬਣ-ਬਣ ਡੁੱਲਾ ਵੀ।
ਤੇਰੀ ਯਾਦ ਕਿਵੇਂ ਭੁੱਲਾਂ ਵੀ?


ਅਕੱਲਾ ਦੇ ਹੋ ਗਏ ਬੰਦ ਦਰਵਾਜ਼ੇ,
ਤੇਰੀ ਯਾਦ ਕਿਵੇਂ ਭੁੱਲਾ ਵੀ?
ਤੇਰੀ ਯਾਦ ਕਿਵੇਂ ਭੁੱਲਾ ਵੀ?

No comments:

Post a Comment