Thursday 13 August 2009

ਕੋਈ ਸੱਤ ਸਮੁੰਦਰਾਂ ਦੀ ਸੈਰ ਕਰ ਜਾਂਦਾ।
ਕੋਈ ਦਰਿਆ ਦੇ ਕਿਨਾਰੇ ਬੈਠਾ ਰਹਿ ਜਾਂਦਾ।
ਕੋਈ ਫੁੱਲਾਂ ਨਾਲ ਵੀ ਮੁਸਕਰਾਉਂਦਾ ਨਹੀਂ,
ਕੋਈ ਕੰਡਿਆਂ ਨਾਲ ਨਿਭਾਅ ਜਾਂਦਾ।
ਕੋਈ ਰਜਦਾ ਨਾ ਹੀਰੇ-ਮੋਤੀਆਂ ਨਾਲ,
ਕੋਈ ਰੁੱਖੀ-ਮਿੱਸੀ ਨਾਲ ਭੁੱਖ ਮਿਟਾ ਜਾਂਦਾ।
ਕੋਈ ਸਮਾਜ ਸੇਵੀ ਬਣਕੇ ਲੁੱਟਦਾ ਜਹਾਨ ਸਾਰਾ,
ਕੋਈ ਵਿਚਾਰਾ ਆਪਣਾ ਆਪ ਲੁਟਾ ਜਾਂਦਾ।
ਕੋਈ ਸੱਟ ’ਤੇ ਮਲ੍ਹਮ ਸਹਿ ਸਕਦਾ ਨਹੀਂ,
ਕੋਈ ਨਾਸੂਰ ਨੂੰ ਹੱਸਦੇ-ਹੱਸਦੇ ਸਹਿ ਜਾਂਦਾ।
ਕੋਈ ਰੇਸ਼ਮ ਦੇ ਬਿਸਤਰ ’ਤੇ ਬੇਚੈਨ ਹੁੰਦਾ,
ਤੇ ਕੋਈ ਪੱਥਰਾਂ ’ਤੇ ਵੀ ਸੌਂ ਜਾਂਦਾ।

No comments:

Post a Comment