Monday 31 August 2009

ਆ ਬਹਿ ਕਰੀਏ ਸੱਜਣਾ ਲੁੱਟੇ ਹੱਕਾਂ ਦੀ ਗੱਲ
ਪਿੰਡਾਂ ਚੌ ਗੁਆਚੀਆਂ ਸੱਥਾਂ ਦੀ ਗੱਲ


ਜਿਹਨਾਂ ਦੁੱਧ ਪੀ ਕੇ ਸਾਡਾ ਤੇ ਸਾਨੂੰ ਹੀ ਡੰਗਿਆ
ਆ ਕਰੀਏ ਬੁੱਕਲ ਦੇ ਸੱਪਾਂ ਦੀ ਗੱਲ


ਜੋ ਵੋਟਾਂ ਲਈ ਸ਼ਬਦਾਂ ਦਾ ਜਾਲ ਵਿਛਾਉਦੇ
ਆ ਕਰੀਏ ਉਹਨਾਂ ਦੀਆਂ ਗੱਪਾਂ ਦੀ ਗੱਲ


ਜਿਹਨਾਂ ਕੋਹ-ਕੋਹ ਕੇ ਪੁੱਤ ਪੰਜਾਬ ਦੇ ਮਾਰੇ
ਆ ਕਰੀਏ ਉਹਨਾਂ ਕਾਤਲ ਹੱਥਾਂ ਦੀ ਗੱਲ


ਜਿਹਨਾਂ ਟਾਇਰਾਂ ਨੂੰ ਅੱਗਾਂ ਲਾ ਗਲ ਸਾਡੇ ਪਾਇਆ
ਆ ਕਰੀਏ ਲਾਈਆਂ ਅੱਗਾਂ ਦੀ ਗੱਲ


ਜੋ ਸ਼ਰੇਆਮ ਵਿੱਚ ਬਾਜ਼ਾਰੀ ਨੇ ਰੁਲੀਆਂ
ਆ ਕਰੀਏ ਆਪਣੀਆਂ ਪੱਗਾਂ ਦੀ ਗੱਲ


ਜਿਹਨਾਂ ਸਾਡੇ ਬਣ ਸਾਨੂੰ ਲੁਟਿਆ ਹੈ ਅਕਸਰ
ਆ ਕਰੀਏ ਉਹਨਾਂ ਠੱਗਾਂ ਦੀ ਗੱਲ


ਅਸੀ ਸੱਚ ਲਈ ਲੜੇ ਸੀ,ਲੜੇ ਹਾਂ, ਲੜਦੇ ਰਹਾਂਗੇ
ਸਾਡੀ ਗੱਲ ਨੂੰ ਨਾ ਸਮਝੇ ਕੋਈ ਲਾਈ-ਲੱਗਾਂ ਦੀ ਗੱਲ

No comments:

Post a Comment