Monday 31 August 2009

ਮੇਰਾ ਵਜੂਦ

ਅੱਜ ਲੱਭਦਾ ਹਾਂ ਮੈਂ ਆਪਣਾ ਵਜੂਦ
ਕੁਝ ਆਪਣਾ ਕੁਝ ਪਰਾਇਆ,
ਕੁਝ ਦੁਨੀਆ ਦਾ ਬਣਾਇਆ

ਰਿਸ਼ਤਿਆਂ ਚ ਉਲਝਿਆ ਏ

ਮੇਰਾ ਵਜੂਦ


ਕੁਝ ਖੁਸ਼ ਕੁਝ ਉਦਾਸ
ਦਿਲ ਵਿੱਚ ਜਨਮਾਂ ਦੀ ਪਿਆਸ
ਗਰੀਬ ਜਿਹਾ ਲੱਗਦਾ ਏ
ਮੇਰਾ ਵਜੂਦ

ਕੁਝ ਜਿੱਤਿਆ ਕੁਝ ਹਾਰਿਆ
ਕੁਝ ਆਪਣਿਆ ਦਾ ਮਾਰਿਆ
ਤਿੜ ਤਿੜ ਟੁੱਟਿਆ ਏ
ਮੇਰਾ ਵਜੂਦ

ਥੋੜਾ ਬੇਕਦਰ ਥੋੜਾ ਬੇਪਰਵਾਹ
ਦਿਲ ਚ ਬੇਗਾਨਿਆ ਲਈ ਵਫਾ
ਫਿਰ ਵੀ ਬਦਨਾਮ ਹੈ
ਮੇਰਾ ਵਜੂਦ

ਪਾਕੀਜ ਤੋਂ ਬਣਿਆ ਗਲੀਜ
ਬਣਿਆ ਨਾ ਕਿਸੇ ਦਾ ਅਜੀਜ
ਕਈ ਵਾਰ ਵਿਕ ਚੁੱਕਿਆ
ਮੇਰਾ ਵਜੂਦ

ਕੀਤਾ ਇਸ਼ਕ ਮਿਲੀ ਤਨਹਾਈ
ਮੰਗਿਆ ਯਾਰ ਮਿਲੀ ਬੇਵਫਾਈ
ਮੋਹ ਲਈ ਤਰਸ ਰਿਹਾ
ਮੇਰਾ ਵਜੂਦ

ਕੋਈ ਆਸ ਨਹੀਂ ਅਹਿਸਾਸ ਨਹੀਂ
ਦਰਿਆ ਮਿਲਿਆ ਬੁਝੀ ਪਿਆਸ ਨਹੀਂ
ਅੱਜ ਲੱਭਿਆ ਤਾਂ ਇਹ ਪਾਇਆ
ਗੁਮਨਾਮ, ਇਕੱਲਾ, ਲਤਾੜਿਆ
ਤੇ ਮਰ ਚੁੱਕਾ ਹੈ ਮੇਰਾ ਵਜੂਦ

No comments:

Post a Comment