ਬੈਠੀ ਮੈਂ ਬੂਹੇ ਤੇ ਨਿਗਾਹ ਤੱਕੀ, ਕਰਾਂ ਊਡੀਕਾਂ ਤੇਰੀਆਂ,
ਬਾਰ-ਬਾਰ ਵਗਣ ਅੱਖਾਂ ਚੋਂ ਅਥਰੂ, ਅੱਖਾਂ ਜਿਨ ਆਸਾਂ ਤੇਰੀਆਂ,
ਰਹੇ ਨਾ ਹੋਸ਼ ਇਸ ਜਗ ਦੀ ਵੇ ਮੈੰਨੂ, ਆ ਜਾਵਨ ਜਦ ਯਦ ਯਾਦਾਂ ਤੇਰੀਆਂ
ਕੁਝ ਤਾਂ ਸਮਝਾ ਦੇ ਵੇ ਇਸ ਦਿਲ ਨੂੰ ਮੇਰੇ, ਤੈੰਨੂ ਰੋਕਣ ਵੇ ਗੱਲਾਂ ਕਿਹੜੀਆਂ,
ਬਿਨ ਤੇਰੇ ਨਾ ਚੜਦਾ ਵੇ ਦਿਨ ਸਾਡੇ ਸ਼ਹਿਰੀਂ, ਛਾ ਗਈਆਂ ਨੇ ਰਾਤਾਂ ਹਨੇਰੀਆਂ,
ਕਦੇ ਤਾਂ ਆ ਪੁਛ ਲੈ ਹਾਲ ਮੇਰਾ, ਕੰਨ ਲੋਚਣ ਗੱਲਾਂ ਤੇਰੀਆਂ l
ਆਇਆ ਸੀ ਬਣ ਕੇ ਦੋਸਤ ਮੇਰਾ, ਕੰਮ ਕਰ ਗਿਆ ਵਾਂਗ ਵੈਰੀਆਂ,
ਲੱਗੇ ਇਹ ਜੀਵਨ ਵੀ ਮੌਤ ਵਰਗਾ, ਲੁੱਟ ਲਈਆਂ ਨੇ ਖੁਸ਼ੀਆਂ ਮੇਰੀਆਂ,
ਕਰਦੀ ਰਹੀ ਓਹੀ ਜੋ ਤੂੰ ਕਹਿੰਦਾ,ਫਿਰ ਕਾਤੋਂ ਤੂੰ ਅੱਖਾਂ ਫੇਰੀਆਂ,
ਸੋਚ-ਸੋਚ ਹੋਈ ਹਾਂ ਬੇਹਾਲ ਮੈਂ, ਹੁਣ ਤਾਂ ਦੱਸ ਜਾ ਵੇ ਭੁੱਲਾਂ ਮੇਰੀਆਂ,
ਸਦਾ ਸੀ ਰਹਿੰਦਾ ਸਾਥ ਮੇਰੇ, ਫਿਰ ਆ ਕੀ ਦੂਰੀਆਂ ਸਹੇਰੀਆਂ,
ਦਿਲ ਅੱਕਿਆ, ਤੇ ਤੁਰ ਗਿਆ, ਛੱਡ ਗਿਆ ਦੁੱਖਾਂ ਦੀਆਂ ਢੇਰੀਆਂ,
ਡਰ ਹੈ ਮਰ ਨਾ ਜਾਵਾਂ ਕਿਧਰੇ, ਹੁਣ ਤਾਂ ਕਰ ਖਤਮ ਇਹ ਦੂਰੀਆਂ,
ਜੇ ਮਲਾਹ ਹੀ ਲੱਗ ਜਾਵਣ ਡੋਬਣ, ਤਾਂ ਕਿਸ ਤੇ ਵਿਸ਼ਵਾਸ਼ ਕਰਨ ਇਹ ਬੇੜੀਆਂ
Saturday 12 September 2009
Subscribe to:
Post Comments (Atom)
No comments:
Post a Comment