ਜਦ ਤੂੰ ਮਿਲਿਆ ਸੈਂ
ਸਾਇਦ ਉਹ ਬਹਾਰਾਂ ਦੀ ਰੁੱਤ ਸੀ,
ਢਲਦੇ ਸਿਆਲ ਦੀ ਕੋਸੀ ਕੋਸੀ ਧੁੱਪ 'ਚ,
ਮੇਰੀ ਬਾਂਹ ਫੜ ਤੂੰ ਮੈਨੂੰ, ਪੱਤਝੜ ਤੋਂ 'ਚੇਤਰ' ਵੱਲ ਲੈ ਗਿਐ ਸੈਂ
ਮਖਮਲੀ ਖਿਆਲਾਂ ਵਿੱਚ,
ਤੇਰਾ ਜਿਕਰ ਮੇਰੇ ਸਾਹੀਂ ਸੁਗੰਧੀਆਂ ਪਿਆ ਘੋਲਦੈ ।
ਤੇ ਜਦ ਤੂੰ ਜੁਦਾ ਹੋਇਓਂ
ਤਾਂ ਇੰਝ ਲੱਗਾ ਜਿਵੇਂ ਮੇਰੇ ਕੋਮਲ ਹੱਥਾਂ ਦੀ ਨਾਜੁਕ ਪਕੜ 'ਚੋਂ
ਆਪਣਾ ਪੱਲੂ ਛੁਡਾ,
ਮੈਨੂੰ 'ਦੋਜ਼ਖਾਂ' ਦੀ ਅੱਗ ਵਿੱਚ ਸੁੱਟ ਗਿਆ ਹੋਵੇਂ ।
ਕਿੰਨਾਂ ਫਰਕ ਹੰਦੈ.....
'ਅੱਗ' ਤੇ 'ਚੇਤਰ' ਵਿੱਚ.....
ਜਿਵੇਂ ਤੇਰੇ ਤੇ ਮੇਰੇ ਵਿੱਚਕਾਰ
ਦੂਰੀਆਂ ਦਾ ਇੱਕ ਖਲਾਅ ਹੋਵੇ ।
ਕਿਵੇਂ ਛੁਡਾਵਾਂ ਖਹਿੜਾ,
ਤੇਰੀਆਂ ਬਿਹਬਲ ਯਾਦਾਂ ਤੋਂ
ਮਨ 'ਚ ਉਡੀਕ ਰਹਿੰਦੀ ਏ ਕਿਸੇ ਹੋਰ ਚੇਤਰ ਦੀ.....
ਸੋਚਦੀ ਆਂ ਮੇਰੇ ਈ ਘਰ ਬਹਾਰ ਕਿਉਂ ਨਾ ਆਉਦੀ...
ਜਦ ਤੂੰ ਮਿਲਿਆ ਸੈਂ
ਸਾਇਦ ਉਹ ਬਹਾਰਾਂ ਦੀ ਰੁੱਤ ਸੀ,
ਹੁਣ ਮੇਰੇ ਚਿਹਰੇ ਤੇ ਪਤਝੜ ਤੋਂ ਸਿਵਾ ਕੁਝ ਨਹੀਂ ਏ...
ਕੁਝ ਵੀ ਤਾਂ ਨਹੀਂ ਏ .....
ਜਦ ਤੂੰ ਮਿਲਿਆ ਸੈਂ
ਸਾਇਦ ਉਹ ਬਹਾਰਾਂ ਦੀ ਰੁੱਤ ਸੀ, ...........................
Wednesday 28 October 2009
Subscribe to:
Post Comments (Atom)
No comments:
Post a Comment