Wednesday 29 July 2009

ਲਹਿਰਾਂ ਨਾ ਦੇਹ, ਲਹਿਰਾਂ ਦਾ ਅਹਿਸਾਸ ਤਾਂ ਦੇਹ...
ਨਾ ਹਰ ਪੀੜਾ, ਪਰ ਕੋਈ, ਧਰਵਾਸ ਤਾਂ ਦੇਹ...

ਅੰਨਦਾਤਾ ਕਹਿ ਕੇ ਵੱਡਿਆਂ ਲਈ ਫ਼ੇਰ ਕਦੇ |
ਭੁੱਖੇ ਮਰ ਕੇ, ਜ਼ਿੰਦਾ ਰਹਿਣ ਦੀ, ਜਾਚ ਤਾਂ ਦੇਹ...

ਰੂਹ ਤਾਂ ਸਾਡੀ, ਪਰਜਾਤੰਤਰ ਭੇਂਟ ਚੜ੍ਹੀ |
ਚੰਮ ਤੋਂ ਲਾਹਿਆ, ਵਾਪਸ ਸਾਡਾ, ਮਾਸ ਤਾਂ ਦੇਹ...

ਵਰ੍ਹਿਆਂ ਤੋਂ ਹਾਂ, ਏਹ ਅਵਸਥਾ, ਵਿੱਚ ਕੁਰਵੇ |
ਨਾ ਦੇਹ ਰੋਟੀ, ਪਰ ਪੱਕਣ ਦੀ ਆਸ ਤਾਂ ਦੇਹ...

ਆਖਰ ਸਫ਼ਰ ਮੁਕਾ ਕੇ ਕਿਰਤੀ, ਘਰ ਪਹੁੰਚੇ |
ਚੀਰ ਫ਼ਾੜ੍ਹ ਤੋਂ ਬਿਨਾ ਸਬੂਤੀ, ਲਾਸ਼ ਤਾਂ ਦੇਹ...

ਅੰਨਦਾਤਾ ਦੀ ਕਬਰ ’ਤੇ ਪਰਚਮ ਨਹੀਂ ਝੁੱਕਦੇ |
‘Kang’ ਤੂੰ ਆਪਣੀ ਨਜ਼ਮ ਉਦਾਸ ਤਾਂ ਦੇਹ...

No comments:

Post a Comment